[ A+ ] / [ A- ]

ਸਾਡੀ ਸੇਵਾ ਬਾਰੇ ਟਿੱਪਣੀਆਂ ਵਾਸਤੇ

ਟੋਰੋਂਟੋ ਪੈਰਾਮੈਡਿਕ ਸੇਵਾਵਾਂ ਮਰੀਜ਼ਾਂ ਦੀ ਸਾਡੀ ਦੇਖਭਾਲ ਦੀ ਗੁਣਵੱਤਾ ਅਤੇ ਸਾਡੇ ਵਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਲਈ ਮਾਣਮੱਤੀ ਹੈ। ਸਭ ਤੋਂ ਉੱਚੇ ਸੰਭਵ ਮਾਪਦੰਡ ਹਾਸਲ ਅਤੇ ਲਾਗੂ ਕਰਨ ਵਾਸਤੇ, ਅਸੀਂ ਇੱਕ ਪ੍ਰੋਫੈਸ਼ਨਲ ਸਟੈਨਡਰਡਜ਼ ਯੁਨਿਟ ਦੀ ਵਰਤੋਂ ਕਰਦੇ ਹਾਂ। ਇਹ ਯੁਨਿਟ ਸਾਡੇ ਗਾਹਕਾਂ ਅਤੇ ਸੰਬੰਧਤ ਏਜੰਸੀਆਂ ਨੂੰ ਐਮਬੁਲੈਂਸ ਸੇਵਾਵਾਂ ਦਿੱਤੇ ਜਾਣ ਬਾਰੇ ਸਾਡੇ ਨਾਲ ਸਿੱਧੇ ਤੌਰ ਤੇ ਸੰਪਰਕ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਦਾ, ਕੁਝ ਹਿੱਸਾ, ਸਾਡੇ ਹੈਲਥ ਐਂਡ ਲੈਜਿਸਲੇਟਿਵ ਰਿਕਾਰਡਜ਼ ਯੁਨਿਟ, ਜੋ ਕਿ ਓਨਟਾਰਿਓ ਮਨਿਸਟਰੀ ਆਫ ਹੈਲਥ ਐਂਡ ਲੌਂਗ ਟਰਮ ਕੇਅਰ ਦੇ ਆਦੇਸ਼ ਅਨੁਸਾਰ, ਟੋਰੋਂਟੋ ਪੈਰਾਮੈਡਿਕਾਂ ਅਤੇ ਡਿਸਪੈਚਰਾਂ ਦੁਆਰਾ ਹਰ ਰੋਜ਼ ਤਿਆਰ ਕੀਤੇ ਗਏ ਸਿਹਤ ਸੰਭਾਲ ਰਿਕਾਰਡਾਂ ਨੂੰ ਇਕੱਠਾ ਅਤੇ ਸਟੋਰ ਕਰਦਾ ਹੈ, ਦੁਆਰਾ ਸੰਭਵ ਬਣਾਇਆ ਜਾਂਦਾ ਹੈ।

ਪ੍ਰੋਫੈਸ਼ਨਲ ਸਟੈਨਡਰਡਜ਼ ਯੁਨਿਟ (The Professional Standards Unit) ਜਿਥੇ ਸੰਭਵ ਹੋਏ, ਸਾਰੇ ਮਾਮਲਿਆਂ ਦੀ ਪੂਰੀ ਸਮੀਖਿਆ ਯਕੀਨੀ ਬਣਾਉਂਦੇ ਹੋਏ ਅਤੇ ਗਾਹਕਾਂ ਦੀ ਸੰਤੁਸ਼ਟੀ ਤੱਕ ਹੱਲ ਕਰਨ ਦੀ ਕਾਰਵਾਈ ਦੀ ਨਿਗਰਾਨੀ ਕਰਦੇ ਹੋਏ ਗਾਹਕਾਂ ਦੀਆਂ ਸ਼ਿਕਾਇਤਾਂ ਅਤੇ ਪੁੱਛ-ਗਿੱਛ ਦਾ ਜਵਾਬ ਸਮੇਂ ਸਿਰ ਦਿੰਦਾ ਹੈ।

ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਇਸ ਸਫੇ ਤੇ ਜਾਓ (ਅੰਗਰੇਜ਼ੀ ਵਿੱਚ)।
Leave a Comment on Our Service