[ A+ ] / [ A- ]

ਫਸਟ ਏਡ (First Aid) ਪ੍ਰੋਗਰਾਮ/ਸੀਪੀਆਰ (CPR)

EMD Toronto Paramedic Services ਮੁਢਲੀ ਡਾਕਟਰੀ ਸਹਾਇਤਾ (ਫਸਟ ਏਡ) ਅਤੇ ਸੀਪੀਆਰ (ਕਾਰਡੀਓਪਲਮਨਰੀ ਰਿਸਸੀਟੇਸ਼ਨ – cardiopulmonary resuscitation) ਸਿੱਖਣਾ ਹੀ ਉਹ ਚੀਜ਼ ਹੋ ਸਕਦੀ ਹੈ ਜਿਸ ਦੀ ਲੋੜ ਤੁਹਾਨੂੰ ਕਿਸੇ ਅਜ਼ੀਜ਼ ਦੀ ਜਿੰਦਗੀ ਬਚਾਉਣ ਵਿੱਚ ਸਹਾਇਤਾ ਕਰਨ ਵਾਸਤੇ ਹੋ ਸਕਦੀ ਹੈ। ਦਿਲ ਦੇ ਦੌਰੇ, ਸਟ੍ਰੋਕ (strokes), ਜਾਂ ਦੌਰੇ ਅਕਸਰ ਬਿਨਾਂ ਕਿਸੇ ਚੇਤਾਵਨੀ ਦੇ ਵਾਪਰਦੇ ਹਨ। ਤੁਸੀਂ ਸਿੱਖ ਸਕਦੇ ਹੋ ਕਿ ਜਲ ਜਾਣ , ਹੱਡੀ ਟੁੱਟਣ ਜਾਂ ਕਿਸੇ ਅਲਰਜਿਕ ਪ੍ਰਤਿਕ੍ਰਿਆ ਦੇ ਪ੍ਰਭਾਵਾਂ ਨੂੰ ਘਟਾਉਣ ਵਾਸਤੇ ਕਿਸ ਤਰ੍ਹਾਂ ਵਿੱਚ ਪੈਣਾ ਹੈ । ਮੁਢਲੀ ਡਾਕਟਰੀ ਸਹਾਇਤਾ (ਫਸਟ ਏਡ) ਅਤੇ ਸੀਪੀਆਰ (CPR) ਵਿੱਚ ਸਿਖਲਾਈ ਤੁਹਾਨੂੰ ਐਮਰਜੈਂਸੀ ਦੀ ਮਾਮਲਿਆਂ ਵਿੱਚ ਉਚਿਤ ਉਪਾਅ ਕਰਨ ਵਿੱਚ ਸਹਾਇਤਾ ਕਰੇਗੀ।

ਟੋਰੋਂਟੋ ਪੈਰਾਮੈਡਿਕ ਸੇਵਾਵਾਂ ਹਫਤੇ ਦੇ ਸੱਤੋ ਦਿਨ, ਵੱਖ ਵੱਖ ਸਥਾਨਾਂ ਤੇ ਪ੍ਰਮਾਣਿਤ ਸਿੱਖਿਅਕ ਦੇ ਨਾਲ ਵੱਖ ਵੱਖ ਕਿਸਮ ਦੇ ਸਿਖਲਾਈ ਪ੍ਰੋਗਰਾਮ ਪੇਸ਼ ਕਰਦੀਆਂ ਹਨ। ਕੋਰਸ ਮਿਆਰੀ ਮੁਢਲੀ ਡਾਕਟਰੀ ਸਹਾਇਤਾ (ਫਸਟ ਏਡ) ਅਤੇ ਐਮਰਜੈਂਸੀ ਬਚਾ ਤੋਂ ਲੈਕੇ ਸੀਪੀਆਰ (CPR) ਦੇ ਮੁਢਲੇ ਪ੍ਰੋਗਰਾਮਾਂ ਤੱਕ ਰੇਂਜ ਕਰਦੇ ਹਨ। ਤੁਸੀਂ ਕਿਸੇ ਨੂੰ ਜੀਵਨ ਬਚਾਉਣ ਵਾਲਾ (ਲਾਇਫਸੇਵਰ) ਬਣਨ ਦਾ ਮੌਕਾ ਦੇਣ ਵਾਸਤੇ ਗਿਫਟ ਵਾਊਚਰ ਖਰੀਦ ਸਕਦੇ ਹੋ। ਜਾਂ ਸਿੱਖਿਅਕ ਬਣਨ ਲਈ ਆਪ ਸਿਖਲਾਈ ਲੈਣ ਬਾਰੇ ਸੋਚ ਸਕਦੇ ਹੋ।

ਇਹ ਸਿਖਲਾਈ ਪ੍ਰੋਗਰਾਮ ਅੰਗਰੇਜ਼ੀ ਵਿੱਚ ਮੁਹੱਈਆ ਕਰਵਾਏ ਜਾਂਦੇ ਹਨ। ਜੇ ਤੁਹਾਨੂੰ ਦਿਲਚਸਪੀ ਹੈ, ਤਾਂ ਕਿਰਪਾ ਕਰਕੇ ਸਾਡੇ ਫਸਟ ਏਡ/ ਸੀਪੀਆਰ ਕੋਰਸ ਸਫੇ ਤੇ ਜਾਓ।
CPR & First Aid Courses