[ A+ ] / [ A- ]

EMD Toronto Paramedic Services

ਜਦੋਂ ਤੁਸੀਂ 911 ਤੇ ਫੋਨ ਕਰਦੇ ਹੋ ਤਾਂ ਕੀ ਹੁੰਦਾ ਹੈ

ਸ਼ੁਰੂ ਵਿੱਚ, ਉਹ ਵਿਅਕਤੀ ਜੋ 911 ਨੂੰ ਫੋਨ ਕਰਦਾ ਹੈ ਇੱਕ ਸੰਚਾਲਕ (ਆਪਰੇਟਰ) ਦੇ ਨਾਲ ਗੱਲਬਾਤ ਕਰੇਗਾ ਜੋ ਕਾਲ ਨੂੰ ਤਿੰਨ ਐਮਰਜੈਂਸੀ ਸੇਵਾਵਾਂ: ਟੋਰੋਂਟੋ ਪੁਲਿਸ, ਟੋਰੋਂਟੋ ਦਮਕਲ (ਫਾਇਰ) ਸੇਵਾਵਾਂ ਜਾਂ ਟੋਰੋਂਟੋ ਪੈਰਾਮੈਡਿਕ ਸੇਵਾਵਾਂ ਵਿੱਚੋਂ ਇੱਕ ਵਲ ਨਿਰਦੇਸ਼ਤ ਕਰੇਗਾI

ਇੱਕ ਵਾਰੀ ਸੰਚਾਲਕ (ਆਪਰੇਟਰ) ਇਹ ਨਿਰਧਾਰਤ ਕਰ ਲੈਂਦਾ/ਦੀ ਹੈ ਕਿ ਕਾਲ ਮੈਡੀਕਲ ਐਮਰਜੈਂਸੀ ਲਈ ਹੈ, ਤੁਹਾਨੂੰ ਟੋਰੋਂਟੋ ਪੈਰਾਮੈਡਿਕ ਸੇਵਾਵਾਂ ਤੱਕ ਟਰਾਂਸਫਰ ਕੀਤਾ ਜਾਏਗਾ। ਕਾਲ ਦਾ ਜਵਾਬ ਦੇਣ ਲਈ ਐਮਬੁਲੈਂਸਾਂ ਨੂੰ ਤੁਰੰਤ ਭੇਜਿਆ ਜਾਂਦਾ ਹੈ।

911 ਤੇ ਕਦੋਂ ਫੋਨ ਕਰਨਾ ਚਾਹੀਦਾ ਹੈ

ਤੁਹਾਨੂੰ 911 ਦਾ ਇਸਤੇਮਾਲ ਸਿਰਫ ਐਮਰਜੈਂਸੀ ਵਿੱਚ ਹੀ ਕਰਨਾ ਚਾਹੀਦਾ ਹੈ। 911 ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਤੱਕ ਪ੍ਰਾਥਮਿਕਤਾ ਵਾਲੀ ਪਹੁੰਚ ਦਿੰਦਾ ਹੈ ਅਤੇ ਇਸ ਨੂੰ ਉਨ੍ਹਾਂ ਵਾਸਤੇ ਰਾਖਵਾਂ ਰੱਖਣਾ ਚਾਹੀਦਾ ਹੈ ਜਿੰਨਾਂ ਨੂੰ ਵਾਕਈ ਇਸ ਦੀ ਲੋੜ ਹੈ। ਕਈ ਵਾਰੀ ਇਹ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ ਕਿ ਤੁਹਾਡੀ ਸਮੱਸਿਆ ਗੰਭੀਰ ਹੈ ਜਾਂ ਨਹੀਂ। ਇਥੇ ਕੁਝ ਕੁ ਮਿਸਾਲਾਂ ਹਨ ਜਦੋਂ ਤੁਹਾਨੂੰ ਐਮਰਜੈਂਸੀ ਮੈਡੀਕਲ ਦੇਖਭਾਲ ਦੀ ਲੋੜ ਹੋਵੇਗੀ, ਅਤੇ ਤੁਹਾਨੂੰ 911 ਤੇ ਫੋਨ ਕਰਨਾ ਚਾਹੀਦਾ ਹੈ ਜਾਂ ਕਿਸੇ ਐਮਰਜੈਂਸੀ ਵਿਭਾਗ ਵਿੱਚ ਜਾਣਾ ਚਾਹੀਦਾ ਹੈ।*

 • ਜਦੋਂ ਤੁਸੀਂ ਸੀਨੇ ਵਿੱਚ ਦਰਦਾਂ ਜਾਂ ਕਸਾਵ ਮਹਿਸੂਸ ਕਰ ਰਹੇ ਹੋਵੋ
 • ਜਦੋਂ ਤੁਹਾਨੂੰ ਤੀਬਰ ਦਰਦ ਹੋਵੇ
 • ਜਦੋਂ ਤੁਹਾਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੋਵੇ
 • ਜਦੋਂ ਵਿਅਕਤੀ ਦਾ ਸਾਹ ਘੁੱਟ ਰਿਹਾ ਹੋਵੇ ਜਾਂ ਉਸਨੂੰ ਸਾਹ ਲੈਣ ਵਿੱਚ ਮੁਸ਼ਕਲ ਹੋ ਰਹੀ ਹੋਵੇ
 • ਜਦੋਂ ਤੁਸੀਂ ਸੋਚਦੇ ਹੋ ਕਿ ਤੁਹਾਡੀ ਹੱਡੀ ਵਿੱਚ ਫਰੈਕਚਰ ਹੋ ਗਿਆ ਹੈ ਜਾਂ ਉਹ ਟੁੱਟ ਗਈ ਹੈ, ਜਾਂ ਤੁਹਾਨੂੰ ਅਜਿਹੀ ਸੱਟ ਲਗੀ ਹੈ ਜਿਸ ਵਿੱਚ ਟਾਂਕੇ ਲਗਾਏ ਜਾਣ ਦੀ ਲੋੜ ਪੈ ਸਕਦੀ ਹੈ
 • ਜਦੋਂ ਤੁਹਾਨੂੰ ਅਚਾਨਕ, ਤੀਬਰ ਸਿਰਦਰਦ, ਨਜ਼ਰ ਸੰਬੰਧੀ ਸਮੱਸਿਆਵਾਂ, ਅਚਾਨਕ ਹੋਣ ਵਾਲੀ ਕਮਜ਼ੋਰੀ, ਚਿਹਰੇ, ਬਾਂਹ ਜਾਂ ਲੱਤ ਤੇ ਸੁੰਨ ਅਤੇ/ਜਾਂ ਝੁਣਝੁਣੀ ਹੋਣਾ, ਬੋਲਣ ਵਿੱਚ ਪਰੇਸ਼ਾਨੀ ਹੁੰਦੀ ਹੈ ਜਾਂ ਚੱਕਰ ਆਉਂਦੇ ਹਨ
 • ਜੇ ਤੁਹਾਡੇ ਬੱਚੇ ਨੂੰ ਦਸਤ ਅਤੇ ਉਲਟੀਆਂ ਹਨ ਅਤੇ ਉਹ ਖਾਂਦਾ ਜਾਂ ਪੀਂਦਾ ਨਹੀਂ ਹੈ
 • ਜਦੋਂ ਛੇ ਮਹੀਨੇ ਤੋਂ ਘੱਟ ਉਮਰ ਦੇ ਬੱਚੇ ਨੂੰ 38.5°ਸੇਂਟੀਗਰ੍ਰੇਡ (101° ਫੇਰਨਹਾਇਟ) ਤੋਂ ਵੱਧ ਬੁਖਾਰ ਹੈ

*ਜੇ ਤੁਹਾਨੂੰ ਇਸ ਬਾਰੇ ਕੋਈ ਸ਼ੱਕ ਹੈ ਕਿ ਕੀ ਤੁਸੀਂ ਇੱਕ ਮੈਡੀਕਲ ਐਮਰਜੈਂਸੀ ਦਾ ਅਨੁਭਵ ਕਰ ਰਹੇ ਹੋ, ਤਾਂ 911 ਤੇ ਫੋਨ ਕਰੋ। ਐਮਬੁਲੈਂਸ ਤੁਹਾਨੂੰ ਉਚਿਤ ਐਮਰਜੈਂਸੀ ਵਿਭਾਗ ਤੱਕ ਲੈ ਜਾਏਗੀ।

ਜੇ ਤੁਸੀਂ ਅੰਗਰੇਜ਼ੀ ਨਹੀਂ ਬੋਲਦੇ ਤਾਂ 911 ਨੂੰ ਫੋਨ ਕਰਨਾ

ਜੇ ਤੁਸੀਂ ਅੰਗਰੇਜ਼ੀ ਨਹੀਂ ਬੋਲਦੇ ਤਾਂ ਵੀ ਸਹਾਇਤਾ ਸਿਰਫ ਕੁਝ ਹੀ ਮਿੰਟ ਦੂਰ ਹੈ। ਸਾਨੂੰ ਤਰਜਮਾਨਾਂ ਤੱਕ ਫੌਰੀ ਪਹੁੰਚ ਹਾਸਲ ਹੈ ਜੋ 140 ਤੋਂ ਵੱਧ ਭਾਸ਼ਾਵਾਂ ਵਿੱਚ ਤੁਹਾਡੀ ਸਹਾਇਤਾ ਕਰਨ ਵਿੱਚ ਸਾਡੀ ਮਦਦ ਕਰ ਸਕਦੇ ਹਨ। ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਐਮਰਜੈਂਸੀ ਦੇ ਦੌਰਾਨ, 911 ਨੂੰ ਫੋਨ ਕਰਨਾ ਅਤੇ ਸਾਨੂੰ ਆਪਣੇ ਤਰਜਮਾਨਾਂ ਤੱਕ ਸਿੱਧੀ ਪਹੁੰਚ ਹਾਸਲ ਕਰਨ ਦੇਣਾ ਬਹੁਮੁੱਲੇ ਸਕਿੰਟ ਬਚਾਏਗਾ।

ਜੇ ਤੁਹਾਡੇ ਅਜਿਹੇ ਪਰਿਵਾਰ ਦੇ ਸਦੱਸ ਜਾਂ ਦੋਸਤ ਹਨ ਜੋ ਅੰਗਰੇਜ਼ੀ ਨਹੀਂ ਬੋਲਦੇ, ਤਾਂ ਉਨ੍ਹਾਂ ਨੂੰ ਇਹ ਦਸਣਾ ਮਹੱਤਵਪੂਰਨ ਹੈ ਕਿ ਐਮਰਜੈਂਸੀ ਦਾ ਸੂਰਤ ਵਿੱਚ ਉਨ੍ਹਾਂ ਨੂੰ 911 ਡਾਇਲ ਕਰਨ ਵਾਸਤੇ ਕਿਸੇ ਅੰਗਰੇਜ਼ੀ ਬੋਲਣ ਵਾਲੇ ਨੂੰ ਲੱਭਣ ਵਿੱਚ ਸਮਾਂ ਬਿਤਾਉਣ ਦੀ ਥਾਂ ਸਿੱਧੇ ਹੀ ਅਜਿਹਾ ਕਰਨਾ ਚਾਹੀਦਾ ਹੈ।

911 in any language 2

ਜਦੋਂ ਤੁਸੀਂ 911 ਨੂੰ ਫੋਨ ਕਰਦੇ ਹੋ ਤਾਂ ਕੀ ਆਸ ਕਰਨੀ ਚਾਹੀਦੀ ਹੈ

ਜਦੋਂ ਤੁਸੀਂ 911 ਨੂੰ ਫੋਨ ਕਰਦੇ ਹੋ, ਤਾਂ ਸ਼ਾਤ ਰਹਿਣਾ ਅਤੇ ਸਪਸ਼ਟ ਜਾਣਕਾਰੀ ਦੇਣਾ ਯਾਦ ਰੱਖੋ। ਹੇਠਾਂ ਦਿੱਤੀ ਜਾਣਕਾਰੀ ਦੇਣ ਲਈ ਤਿਆਰ ਰਹੋ:

ਪਹਿਲਾ ਵਿਅਕਤੀ ਜਿਸ ਨਾਲ ਤੁਸੀਂ ਗੱਲ ਕਰੋਗੇ ਤੁਹਾਨੂੰ ਪੁੱਛੇਗਾ ਕਿ ਕੀ ਤੁਹਾਨੂੰ ਪੁਲਿਸ, ਦਮਕਲ (ਫਾਇਰ) ਜਾਂ ਐਮਬੁਲੈਂਸ ਦੀ ਲੋੜ ਹੈ, ਅਤੇ ਜੇ ਤੁਸੀਂ ਅੰਗਰੇਜ਼ੀ ਨਹੀਂ ਬੋਲਦੇ ਤਾਂ ਤੁਹਾਡੀ ਭਾਸ਼ਾ।

ਜੇ ਤੁਹਾਡੀ ਮੈਡੀਕਲ ਐਮਰਜੈਂਸੀ ਹੈ, ਤਾਂ ਤੁਹਾਨੂੰ ਇੱਕ ਐਮਰਜੈਂਸੀ ਮੈਡੀਕਲ ਡਿਸਪੈਚਰ ਕੋਲ ਟਰਾਂਸਫਰ ਕੀਤਾ ਜਾਏਗਾ, ਜੋ ਤੁਹਾਡੇ ਕੋਲੋਂ ਹੇਠਾਂ ਦਿੱਤੀ ਜਾਣਕਾਰੀ ਮੰਗੇਗਾ:

 • ਐਮਰਜੈਂਸੀ ਦੀ ਜਗ੍ਹਾ
 • ਜੋ ਵਾਪਰ ਰਿਹਾ ਹੈ ਉਸ ਦਾ ਵਰਣਨ
 • ਤੁਹਾਡਾ ਨਾਮ,ਪਤਾ ਅਤੇ ਟੇਲੀਫੋਨ ਨੰਬਰ
 • ਅਪਾਰਟਮੈਂਟ ਨੰਬਰ ਅਤੇ ਜੇ ਲਾਗੂ ਹੋਏ ਤਾਂ ਐਕਸੇਸ ਕੋਡ

ਕਿਰਪਾ ਕਰਕੇ ਯਾਦ ਰੱਖੋ ਕਿ ਐਮਰਜੈਂਸੀ ਮੈਡੀਕਲ ਡਿਸਪੈਚਰ ਨੂੰ ਤੁਹਾਡੀ ਜਿੰਨੀ ਜਲਦੀ ਅਤੇ ਸਫਲਤਾਪੂਰਨ ਢੰਗ ਨਾਲ ਸੰਭਵ ਹੋ ਸਕੇ ਮਦਦ ਕਰਨ ਵਾਸਤੇ ਤੁਹਾਡੇ ਕੋਲੋਂ ਖਾਸ ਪ੍ਰਸ਼ਨ ਖਾਸ ਕ੍ਰਮ ਵਿੱਚ ਪੁੱਛਣ ਦੀ ਲੋੜ ਹੈ।

ਜੇ ਕਾਲ ਦਾ ਜਵਾਬ ਦੇਣ ਵਾਲੇ ਦੁਆਰਾ ਬੇਨਤੀ ਕੀਤੀ ਜਾਂਦੀ ਹੈ ਤਾਂ ਵਾਧੂ ਜਾਣਕਾਰੀ ਦੇਣ ਲਈ ਲਾਇਨ ਤੇ ਬਣੇ ਰਹੋ।

ਮੈਨੂੰ ਹੋਰ ਕੀ ਕਰਨਾ ਚਾਹੀਦਾ ਹੈ?

ਤੁਹਾਡੇ ਵਲੋਂ ਡਿਸਪੈਚਰ ਨੂੰ ਆਪਣੀ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ, ਹੇਠਾਂ ਦਿੱਤੇ ਨੁਕਤੇ ਪੈਰਾਮੈਡਿਕਸ ਨੂੰ ਤੁਹਾਡੀ ਮਦਦ ਕਰਨ ਵਿੱਚ ਸਹਾਇਤਾ ਕਰਨਗੇ।

 • ਮਰੀਜ਼ ਤੱਕ ਰਾਹ ਸਾਫ ਕਰੋ – ਫਰਨੀਚਰ ਹਟਾ ਦਿਓ, ਦਰਵਾਜ਼ਿਆਂ ਦੇ ਤਾਲੇ ਖੋਲ ਦਿਓ
 • ਜੇ ਸੰਭਵ ਹੋਵੇ ਤਾਂ ਕਿਸੇ ਨੂੰ ਐਮਬੁਲੈਂਸ ਨੂੰ ਮਿਲਣ ਲਈ ਭੇਜੋ
 • ਯਕੀਨੀ ਬਣਾਓ ਕਿ ਤੁਹਾਡੇ ਘਰ ਦਾ ਨੰਬਰ ਸੜਕ ਤੋਂ ਸਾਫ ਸਾਫ ਦਿਖਾਈ ਦਿੰਦਾ ਹੈ
 • ਜੇ ਤੁਸੀਂ ਘਰ ਵਿੱਚ ਰਹਿੰਦੇ ਹੋ, ਤਾਂ ਰਾਤ ਨੂੰ ਬਾਹਰ ਦੀਆਂ ਬੱਤੀਆਂ ਜਲਾ ਦਿਓ
 • ਜੇ ਤੁਸੀਂ ਅਪਾਰਟਮੈਂਟ ਵਿੱਚ ਰਹਿੰਦੇ ਹੋ, ਤਾਂ ਐਮਬੁਲੈਂਸ ਨੂੰ ਲਾਬੀ ਦੇ ਦਰਵਾਜ਼ੇ ਤੇ ਮਿਲਣ ਦੀ
 • ਕੋਸ਼ਿਸ਼ ਕਰੋ ਅਤੇ ਐਲੀਵੇਟਰ ਤਿਆਰ ਰੱਖੋ

 • ਮਰੀਜ਼ ਨੂੰ ਹਿਲਾਓ ਨਾ, ਜਦੋਂ ਤੱਕ ਕਿ ਜੀਵਨ ਨੂੰ ਖਤਰਾ ਨਾ ਹੋਏ