[ A+ ] / [ A- ]

Ambulance
ਟੋਰੋਂਟੋ ਪੈਰਾਮੈਡਿਕ ਸੇਵਾਵਾਂ ਸਿਟੀ ਆਫ ਟੋਰੋਂਟੋ ਨੂੰ ਐਮਰਜੈਂਸੀ ਐਮਬੁਲੈਂਸ ਸੇਵਾਵਾਂ ਮੁਹੱਈਆ ਕਰਾਉਂਦੀਆਂ ਹਨ। ਜਦੋਂ ਕੋਈ ਮੈਡੀਕਲ ਐਮਰਜੈਂਸੀ ਲਈ 911 ਨੂੰ ਫੋਨ ਕਰਦਾ ਹੈ, ਤਾਂ ਟੋਰੋਂਟੋ ਪੈਰਾਮੈਡਿਕਸ ਮਰੀਜ਼ ਦਾ ਮੁਲਾਂਕਣ ਕਰਦੇ ਹਨ, ਉਸਦਾ ਇਲਾਜ ਕਰਦੇ ਹਨ ਅਤੇ ਉਸ ਨੂੰ ਹਸਪਤਾਲ ਦੇ ਐਮਰਜੈਂਸੀ ਵਿਭਾਗ ਤੱਕ ਲਿਜਾਉਂਦੇ ਹਨ। ਟੋਰੋਂਟੋ ਪੈਰਾਮੈਡਿਕ ਸੇਵਾਵਾਂ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਮਿਊਂਸੀਪਲ ਜਮੀਨੀ ਐਮਬੁਲੈਂਸ ਸੇਵਾ, ਅਤੇ ਟੋਰੋਂਟੋ ਵਿੱਚ ਇੱਕਲੀ ਐਮਰਜੈਂਸੀ ਐਮਬੁਲੈਂਸ ਸੇਵਾ ਹੈ।

ਟੋਰੋਂਟੋ ਪੈਰਾਮੈਡਿਕ ਸੇਵਾਵਾਂ ਸ਼ਹਿਰ ਭਰ ਵਿੱਚ ਹਸਪਤਾਲ ਤੋਂ ਪਹਿਲਾਂ ਦੀ ਉੱਨਤ ਦੇਖਭਾਲ ਮੁਹੱਈਆ ਕਰਦੀਆਂ ਹਨ।

1997 ਤੋਂ , ਟੋਰੋਂਟੋ ਪੈਰਾਮੈਡਿਕ ਸੇਵਾਵਾਂ ਦੇ ਐਮਬੁਲੈਂਸ ਅਮਲੇ (ਕਰੂ) ਦਾ ਹਰ ਇੱਕ ਸਦੱਸ ਪ੍ਰਮਾਣਿਤ ਪੈਰਾਮੈਡਿਕ ਹੈ। ਇਸਦਾ ਮਤਲਬ ਹੈ ਕਿ ਢੁਆਈ ਤੋਂ ਵੱਧ, ਅਸੀਂ ਸਾਇਟ ਤੇ ਅਤੇ ਹਸਪਤਾਲ ਜਾਂਦੇ ਹੋਏ ਰਸਤੇ ਵਿੱਚ ਮਰੀਜ਼ ਲਈ ਫੌਰੀ,ਆਧੁਨਿਕ ਦੇਖਭਾਲ ਮੁਹੱਈਆ ਕਰਵਾਉਣ ਦੇ ਕਾਬਲ ਹਾਂ।

911 ਇੱਕ ਯਾਦ ਰੱਖਣ ਵਿੱਚ ਅਸਾਨ ਟੇਲੀਫੋਨ ਨੰਬਰ ਹੈ ਜੋ ਟੋਰੋਂਟੋ ਵਿਚਲੀਆਂ ਸਾਰੀਆਂ ਐਮਰਜੈਂਸੀ ਸੇਵਾਵਾਂ ਤੱਕ ਪਹੁੰਚੇਗਾ: ਐਮਬੁਲੈਂਸ, ਪੁਲਿਸ ਅਤੇ ਦਮਕਲ (ਫਾਇਰ)। ਤੁਸੀਂ ਕਿਸੇ ਵੀ ਜਗ੍ਹਾ ਤੋਂ 911 ਤੇ ਫੋਨ ਕਰ ਸਕਦੇ ਹੋ, ਅਤੇ ਇਹ ਕਿਸੇ ਵੀ ਪਬਲਿਕ ਟੇਲੀਫੋਨ ਤੋਂ ਮੁਫਤ ਕਾਲ ਹੈ।


911
ਮੈਡੀਕਲ ਐਮਰਜੈਂਸੀ ਦੇ ਦੌਰਾਨ, ਪੈਰਾਮੈਡਿਕ ਸੇਵਾ ਲਈ 911 ਤੇ ਫੋਨ ਕਰੋ


911 in any language